Kalgidhar International School

ਕਲਗੀਧਰ ਇੰਟਰਨੈਸ਼ਨਲ ਸਕੂਲ

ਉੱਚ ਗੁਣਵੱਤਾ ਅਤੇ ਮਿਆਰੀ ਸਿੱਖਿਆ ਉਪਰ ਵਧੇਰੇ ਜੋਰ

ਗੁਰਮੁੱਖੀ ਕੇਂਦਰਿਤ ਵਿਸ਼ੇ ਨਾਲ ਮਾਹਿਰ ਅਧਿਆਪਕ

ਅਧਿਆਪਕ ਸੂਚੀ

ਪਰਿਵਾਰਿਕ ਸਾਂਝ ਅਤੇ ਧਾਰਮਿਕ ਸਿੱਖਿਆ ਦਾ ਪ੍ਰਚਾਰ

ਸਮੇਂ ਸਮੇਂ ਬੱਚਿਆਂ ਵਿੱਚ ਸਿੱਖੀ ਦੇ ਮੁਕਾਬਲੇ

ਧਾਰਮਿਕ ਆਗੂਆਂ ਦੇ ਵਿਸ਼ੇਸ਼ ਭਾਸ਼ਣ

ਸਕੂਲ ਦੇ ਛਿਮਾਈ ਪ੍ਰਤੀਯੋਗਤਾ ਮੁਕਾਬਲੇ

ਪੰਜਾਬੀ ਸਭਿਆਚਾਰ ਅਤੇ ਨੈਤਿਕ ਸਿਖਿਆਵਾਂ ਉਪਰ ਵਧੇਰੇ ਜੋਰ

ਸਕੂਲ ਪ੍ਰਬੰਧਕੀ ਬੋਰਡ ਦੇ ਮੈਂਬਰ



Edit Content
Click on the Edit Content button to edit/add the content.


				
Full 1
Short story
Full 1
Full 1
Short story
Full 1
Full 2
LifeHAck
The Best Office Furniture You've Probably Never Heard Of
Full 2
Full 3
Nature
Why autumn leaves turn red? It's not easy being red!
Full 3
Full 3
Nature
Why autumn leaves turn red? It's not easy being red!
Full 3
previous arrow
next arrow
Full 1
Short story
Full 1
Full 1
Short story
Full 1
Full 2
LifeHAck
The Best Office Furniture You've Probably Never Heard Of
Full 2
Full 3
Nature
Why autumn leaves turn red? It's not easy being red!
Full 3
Full 3
Nature
Why autumn leaves turn red? It's not easy being red!
Full 3
previous arrow
next arrow

ਦਾਖ਼ਲਾ ਸਹੂਲਤਾਂ

ਪ੍ਰਾਪਤੀਆਂ

ਪ੍ਰਾਪਤੀਆਂ

ਅਧਿਆਪਨ-ਸਿਖਲਾਈ ਵਿਧੀ

ਸਾਡੇ ਤਰੀਕਿਆਂ ਅਤੇ ਪਹੁੰਚ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:

ਕਲਗੀਧਰ ਇੰਟਰਨੈਸ਼ਨਲ ਸਕੂਲ

ਸਾਡਾ ਮਿਸ਼ਨ : 

ਚੰਗੀ ਮਿਆਰੀ ਤੇ ਕਦਰਾਂ-ਕੀਮਤਾਂ ਵਾਲੀ ਸਿੱਖਿਆ ਦੇਣਾ
  • ਸਕੂਲ ਗਿਆਨ ਦੇ ਨਾਲ-ਨਾਲ  ਵਿਰਾਸਤ ਦੀ ਸੰਭਾਲ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਬਣਾਉਣਾ।
  • ਨੈਤਿਕ ਕਦਰਾਂ-ਕੀਮਤਾਂ ਪਰਿਵਾਰਿਕ ਸਤਿਕਾਰ, ਜ਼ਿੰਮੇਵਾਰੀ, ਹਿੰਮਤ, ਸੇਵਾ, ਹਮਦਰਦੀ ਅਤੇ ਇਮਾਨਦਾਰੀ ਦੀ ਸਿੱਖਿਆ ਦੇਣਾ
  • ਅਸੀਂ ਇੱਕ ਸਿੱਖ ਧਰਮ-ਅਧਾਰਤ ਸਕੂਲ ਵਜੋਂ ਆਪਣਾ ਕੰਮ ਕਰ ਰਹੇ ਹਾਂ ਅਤੇ ਹੋਰ ਧਰਮ-ਅਧਾਰਤ ਸਕੂਲਾਾਂ ਨਾਲੋਂ ਬਿਹਤਰ ਸਿੱਖਿਆ ਦੇਣ ਲਈ ਯਤਨਸ਼ੀਲ ਹਾਂ। ਸਾਡਾ ਸਟਾਫ, ਫੈਕਲਟੀ ਆਪਣੇ ਜੀਵਨ ਤਜਰਬੇ ਤੇ ਦ੍ਰਿਸ਼ਟੀਕੋਣ ਰਾਹੀਂ  ਨੈਤਿਕ ਜ਼ਿੰਮੇਵਾਰੀ ਅਤੇ ਵਿਸ਼ਵਾਸ ਨਾਲ ਵਿਦਿਆਰਥੀਆਂ ਦੇ ਵਿਕਾਸ ਵੱਲ ਖ਼ਾਸ ਧਿਆਨ ਦਿੰਦੇ ਹਨ
  •  ਸਾਡਾ ਸਕੂਲ ਆਪਣੇ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਾਡੇ ਕੋਲ ਅਧਿਆਪਕ-ਵਿਦਿਆਰਥੀ ਅਨੁਪਾਤ ਘੱਟ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀਆਂ ਨੂੰ ਨਵੀਂ ਸਮੱਗਰੀ ਸਿੱਖਣ ਵਿੱਚ ਅਧਿਆਪਕਾਂ ਤੋਂ ਵਧੇਰੇ ਸਹਾਇਤਾ ਮਿਲੇ।
  • ਨਵੇਂ ਅਧਿਆਪਕ  ਤਜਰਬਿਆਂ ਰਾਹੀਂ ਅਸੀਂ ਸਿੱਖ ਧਰਮ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀਆਂ ਬਾਰੀਕੀਆਂ ਬਾਰੇ ਬੱਚਿਆਂ ਨੂੰ ਵਧੇਰੇ ਸਿੱਖਣ ਦਾ ਮੌਕਾ ਦੇ  ਸਕਦੇ ਹਾਂ। ਨਾਲ ਹੀ ਅਸੀਂ  ਪੰਜਾਬੀ ਭਾਸ਼ਾ ਬਾਰੇ ਵਧੇਰੇ ਸੁਚੇਤ  ਹਾਂ
ਸਾਡਾ ਸਕੂਲ 3 ਸਾਲਾਂ ਤੋਂ ਇਟਲੀ ਅਤੇ ਹੋਰਨਾਂ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦਾ ਹਿੱਸਾ ਰਿਹਾ ਹੈ। ਅਸੀਂ ਸਿੱਖ ਧਰਮ-ਅਧਾਰਤ ਸਕੂਲ ਨਹੀਂ ਸਗੋਂ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਹਾਂ। ਕਲਗੀਧਰ ਇੰਟਰਨੈਸ਼ਨਲ ਸਕੂਲ ਪੰਜਾਬੀ ਅਤੇ ਹੋਰਨਾਂ ਭਾਸ਼ਾ ਦਾ ਵੀ ਸਤਿਕਾਰ ਕਰਦਾ ਹੈ ਜਿਹੜਾ ਸਾਰੇ ਧਰਮਾਂ ਨੂੰ ਇੱਕ ਬਰਾਬਰ ਮੌਕੇ ਦੇਣ ਵਾਲਾ ਸਕੂਲ ਹੈ ਅਤੇ ਸਾਰੇ ਧਾਰਮਿਕ, ਸੱਭਿਆਚਾਰਕ ਅਤੇ ਨਸਲੀ ਪਿਛੋਕੜਾਂ ਦੇ ਪ੍ਰਤਿਭਾਸ਼ਾਲੀ ਬੱਚਿਆਂ  ਦਾ ਸਾਡੇ ਸ਼ਾਨਦਾਰ ਕਾਰਜ ਬਲ ਦਾ ਹਿੱਸਾ ਬਣਨ ਲਈ ਸਵਾਗਤ ਕਰਦਾ ਹੈ। ਅਸੀਂ ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਦੀ ਸਹੀ ਸਿੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾ ਕੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਦ੍ਰਿੜ ਹਾਂ ! ਅਸੀਂ ਸਿੱਖ ਅਧਿਐਨ ਅਤੇ ਸੰਥਿਆ ਕਲਾਸਾਂ ਦੇ ਪ੍ਰੋਗਰਾਮ ਵੀ ਪੇਸ਼ ਕਰਦੇ ਹਾਂ। ਸਿੱਖ ਧਰਮ ਦਾ ਬਹੁਤ ਡੂੰਘਾ ਅਤੇ ਅਮੀਰ ਇਤਿਹਾਸ ਹੈ, ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਧਰਮ ਦੀ ਮਹੱਤਤਾ, ਅਰਥ ਅਤੇ ਮਹੱਤਤਾ ਨੂੰ ਸਮਝਣ। ਇਹੀ ਉਹ ਚੀਜ਼ ਹੈ ਜਿਸਨੇ ਸਾਡੇ ਸੰਸਥਾਪਕ ਨੂੰ ਇਹ ਸਕੂਲ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ, ਜਿਸ ਦੁਆਰਾ ਹਰ ਵਿਦਿਆਰਥੀ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿੱਖਦਾ ਹੈ । ਸਾਡੇ ਕਲਗੀਧਰ ਇੰਟਰਨੈਸ਼ਨਲ ਸਕੂਲ ਦਾ ਉਦੇਸ਼ ਪੰਜਾਬੀ ਭਾਈਚਾਰੇ ਨੂੰ ਗੁਰਮੁਖੀ ਨਾਲ ਜੋੜਨਾ ਹੈ ।

ਕਲਗੀਧਰ ਇੰਟਰਨੈਸ਼ਨਲ ਸਕੂਲ

ਉਦੇਸ਼ ਅਤੇ ਪਾਠ ਕ੍ਰਮ

ਸੰਸਾਰਕ ਪੱਧਰ ਉੱਤੇ ਅੱਜ ਹਰ ਕੌਮ ਅਤੇ ਧਰਮ ਆਪਣੀ ਪਛਾਣ ਅਤੇ ਇਤਿਹਾਸ ਨੂੰ ਸੰਭਾਲ ਕੇ ਰੱਖਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਨਸਲ਼ਾਂ ਨੂੰ ਉਸ ਬਾਰੇ ਜਾਣੂ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ,ਅਜਿਹੇ ਵਿੱਚ ਸਿੰਧੂ ਘਾਟੀ ਤੋਂ ਪੰਜਾਬ ਤੱਕ ਦੇ ਸਫ਼ਰ ਕਰ ਚੁੱਕੇ ਅਜੋਕੇ ਪੰਜਾਬ ਦੇ ਇਤਿਹਾਸ ਬਾਰੇ ਜਾਨਣਾ ਵੀ ਅਤਿ ਜ਼ਰੂਰੀ ਹੋ ਜਾਂਦਾ ਹੈ ਜਿਸ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ, ਜਿਸ ਨੂੰ ਉਸਾਰਨ ਵਿੱਚ ਸਿੱਖ ਧਰਮ, ਗੁਰਮੁੱਖੀ ਭਾਸ਼ਾ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਵਸੀਹ ਕੁਰਬਾਨੀਆਂ ਜਿਕਰਯੋਗ ਹਨ। ਪ੍ਰੋ. ਪੂਰਨ ਸਿੰਘ ਦੇ ਸ਼ਬਦਾ ਵਿੱਚ ਕਿਹਾ ਜਾਵੇ ਤਾਂ ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ । ਇਸ ਪੰਜਾਬ, ਪੰਜਾਬੀ ਅਤੇ  ਪੰਜਾਬੀਅਤ ਦੀ ਜਾਣਕਾਰੀ ਹੋਣਾ ਪਰ ਪੰਜਾਬੀ ਲਈ ਅਤਿ ਜਰੂਰੀ ਹੈ । ਅੱਜ ਪੰਜਾਬੀ ਲੋਕ ਦੁਨੀਆਂ ਦੇ ਹਰ ਕੋਨੇ ਵਿੱਚ ਸਥਾਪਿਤ ਹਨ । ਜਿਹਨਾਂ ਨੇ ਪੰਜਾਬੀਅਤ ਨੂੰ ਗੁਰੂ ਘਰਾਂ ਦੇ ਰੂਪ ਵਿੱਚ ਜੀਵਤ ਰੱਖਿਆ ਹੋਇਆ ਹੈ। ਉਹਨਾਂ ਦੇ ਘਰ ਜਨਮੇ ਬੱਚਿਆ ਵਿੱਚ ਪੰਜਾਬੀਅਤ ਦੀ ਝਲਕ ਤਾਂ ਮਿਲਦੀ ਹੈ ਪ੍ਰੰਤੂ ਉਹਨਾਂ ਦੇ ਬੱਚਿਆਂ ਵਿੱਚ  ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋ ਰਿਹਾ।  ਸਾਡੀ ਸੰਸਥਾ ‘ ਕਲਗੀਧਰ ਇੰਟਰਨੈਸ਼ਨਲ ਸਕੂਲ ’ ਦਾ ਮੁੱਖ ਉਦੇਸ਼ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਬੱਚਿਆਂ ਨੂੰ ਸਿੱਖ ਵਿਰਾਸਤ ਅਤੇ ਸਭਿਆਚਾਰ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀ ਮਾਤ-ਭਾਸ਼ਾ, ਸਭਿਆਚਾਰ ਅਤੇ ਧਰਮ ਬਾਰੇ ਗਿਆਨ ਪ੍ਰਾਪਤ ਕਰ ਸਕਣ । ਵਿਦੇਸ਼ ਵਿੱਚ ਰਹਿੰਦੇ ਬੁੱਚੇ, ਜੋ ਪੰਜਾਬੀ ਬੋਲ ਤਾਂ ਲੈਂਦੇ ਹਨ ਪ੍ਰੰਤੂ ਉਹਨਾਂ ਨੂੰ ਪੰਜਾਬੀ ਲਿਖਣ ਅਤੇ ਪੜ੍ਹਨ ਕਈ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਸਕੂਲ ਦਾ ਉਦੇਸ਼ ਇਹਨਾਂ ਬੱਚਿਆਂ ਨੂੰ ਪੰਜਾਬੀ ਪੜ੍ਹਨਾ ਅਤੇ ਲਿਖਣਾ ਸਿਖਾਉਣਾ ਹੈ, ਜਿਸ ਦੇ  ਲਈ ਅਸੀਂ ਚੰਗੇ ਅਤੇ ਵਿਸ਼ੇ ਦੇ ਮਾਹਿਰ ਅਧਿਆਪਕਾਂ ਨੂੰ ਨਿਯੁਕਤ ਕੀਤਾ ਹੈ । ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਸੀਂ ਜੋ ਟੀਚੇ ਮਿੱਥੇ ਹਨ ਉਹਨਾਂ ਦੀ ਪੂਰਤੀ ਹਿੱਤ ਅਸੀਂ ਬੱਚਿਆਂ ਦੇ ਮਿਆਰ ਦੇ ਮੁਤਾਬਿਕ ਠੇਠ ਪੰਜਾਬੀ ਦੀ ਪਹਿਲੀ ਪੁਸਤਕ’ ਨੂੰ ਸਿਲੇਬਸ ਵੱਜੋਂ ਲਗਾਇਆ ਹੈ ਇਹ ਪੁਸਤਕ ਬੱਚਿਆਂ ਦੀਂਆ ਮੁੱਢਲੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਈ ਗਈ ਹੈ ਜਿਸ ਦਾ ਸਿਲੇਬਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਖਾਕੇ ਉੱਤੇ ਅਧਾਰਿਤ ਹੈ  :-

ਪੜ੍ਹਾਉਣ ਦੀ ਵਿਧੀ

ਅੰਤਰ-ਅਨੁਸ਼ਾਸਨੀ ਪਹੁੰਚ ਜੋ ਇੱਕ ਅਨਿੱਖੜਵੀਂ ਸਮਝ ਅਤੇ ਵਿਹਾਰਕ ਉਪਯੋਗ ਨੂੰ ਸਮਰੱਥ ਬਣਾਉਂਦੀ ਹੈ, ‘ਪ੍ਰੋਜੈਕਟ ਵਿਧੀ’ ਦੁਆਰਾ ਪੇਸ਼ ਕੀਤੀ ਜਾਂਦੀ ਹੈ। ਇਸ ਪਹੁੰਚ ਵਿੱਚ ਵਿਸ਼ਿਆਂ ਨੂੰ ਇੱਕ ਥੀਮ ਦੇ ਆਲੇ-ਦੁਆਲੇ ਪੜ੍ਹਾਇਆ ਜਾਂਦਾ ਹੈ। ਤੁਸੀਂ ਆਮ ਥੀਮ ਤੋਂ ਖਾਸ ਵਿਸ਼ੇ ਵੱਲ ਜਾਂਦੇ ਹੋ, ਉਦਾਹਰਣ ਵਜੋਂ ਵਿਦਿਆਰਥੀ ‘ਕੋਈ ਇੱਕ ਵਸਤੂ’ ਚੁਣ ਸਕਦਾ ਹੈ ਫਿਰ ਉਸ ਵਸਤੂ ਦੇ ਵੱਖ ਵੱਖ ਪ੍ਭਾਵਾਂ ਬਾਰੇ ਅਧਿਐਨ ਕਰ ਸਕਦਾ ਹੈ। ਸਿਖਿਆਰਥੀ ਕਲਾਸ ਵਿੱਚ ਵਿਚਾਰ ਕਰਨ ਤੋਂ ਬਾਅਦ ਆਪਣਾ ਥੀਮ ਚੁਣਦੇ ਹਨ, ਆਪਣੀ ਮਰਜੀ ਅਨੁਸਾਰ ਰਚਨਾ ਕਰਦੇ ਹਨ । ਇਹ ਇੱਕ ਸਿਖਿਆਰਥੀ-ਅਧਾਰਤ ਗਤੀਵਿਧੀ ਹੈ ਜਿੱਥੇ ਬੱਚੇ ਨੂੰ ਖੋਜ ਕਰਨ ਅਤੇ ਇੱਕ ਸੁਤੰਤਰ ਸਿਖਿਆਰਥੀ ਬਣਨ ਦਾ ਵੱਧ ਤੋਂ ਵੱਧ ਮੌਕਾ ਮਿਲਦਾ ਹੈ, ਅਧਿਆਪਕ ਹਮੇਸ਼ਾ ਮਾਰਗਦਰਸ਼ਨ ਅਤੇ ਮਦਦ ਕਰਨ ਲਈ ਮੌਜੂਦ ਹੁੰਦੇ ਹਨ। ਇਸ ਲਈ ਸਾਡੇ ਸਕੂਲ ਵਿੱਚ, ਸਾਡੀਆਂ ਕਲਾਸਾਂ ਛੋਟੀਆਂ ਹਨ, ਸਾਡਾ ਸਿੱਖਣ ਦਾ ਮਾਹੌਲ ਸਹਿਯੋਗੀ ਹੈ, ਅਤੇ ਸਾਡਾ ਸਕੂਲ ਵਧੀਆ ਸਾਧਨਾਂ ਨਾਲ ਭਰਪੂਰ ਹੈ।

 ਇਸ ਤੋਂ ਇਲਾਵਾ ਸਕੂਲ ਵੱਲੋਂ ਗੁਰਮੁਖੀ ਪੜ੍ਹਨ ਲਿਖਣ ਲਈ ਅਤੇ ਗੁਰਬਾਣੀ ਦੀ ਸੰਥਿਆ ਲਈ ਵਿਸ਼ੇਸ਼ ਕਲਾਸਾਂ ਦਿੱਤੀਆਂ ਜਾਂਦੀਆਂ ਹਨ। ਇਹ ਕਲਾਸਾਂ ਆਨਲਾਈਨ ਰੂਪ ਵਿੱਚ ਉਪੱਲਬਧ ਹਨ । ਸਕੂਲ ਵਿੱਚ ਹੋਰਨਾਂ ਭਾਸ਼ਾਵਾਂ ਜਿਵੇਂ ਅੰਗਰੇਜ਼ੀ, ਇਟਾਲੀਅਨ, ਸੰਸਕ੍ਰਿਤ ਅਤੇ ਹੋਰ ਕਈ ਭਾਸ਼ਾਵਾਂ ਨੂੰ ਸਿਖਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਇਹ ਕਲਾਸਾਂ ਤੁਹਾਨੂੰ ਤੁਹਾਡੇ ਚੁਣੇ ਗਏ ਦਿਨ ਅਤੇ ਸਮੇਂ ਦੇ ਅਨੁਸਾਰ ਦਿੱਤੀਆਂ ਜਾਂਦੀਆਂ ਹਨ ਜਿਸ ਦਾ ਲਾਹਾ ਕੋਈ ਵੀ ਵਿਅਕਤੀ ਲੈ ਸਕਦਾ ਹੈ। ਕਲਗੀਧਰ ਇੰਟਰਨੈਸ਼ਨਲ ਸਕੂਲ ਦਾ ਹਿੱਸਾ ਬਣਨ ਲਈ ਤੁਸੀਂ ਸਕੂਲ ਦੇ ਪ੍ਰਬੰਧਕ ਸਰਦਾਰ ਕੁਲਜੀਤ ਸਿੰਘ ਜੀ ਅਤੇ ਸਰਦਾਰ ਗੁਰਿੰਦਰ ਸਿੰਘ ਜੀ ਨਾਲ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਿਨਾਂ ਨੇ ਪੰਜਾਬ ਪੰਜਾਬੀਅਤ ਅਤੇ ਸਿੱਖ ਇਤਿਹਾਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਪੰਜਾਬੀ ਬੱਚਿਆਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ।  

ਪੰਜਾਬੀ ਮੂਲ ਅਧਾਰ ਸਿੱਖਿਆ
ਬੱਚਿਆਂ ਨੂੰ ਕਲਾਸ ਦੇ ਨਿਯਮ, ਬੈਠਣ, ਬੋਲਣ ਅਤੇ ਸਵਾਲ ਕਰਨ ਦੇ ਢੰਗ ਸਿਖਾਏ ਜਾਣਗੇ। ਨਾਲ ਹੀ, ਗੁਰਮੁਖੀ ਲਿਪੀ, ਅੱਖਰਾਂ ਦੀ ਪਛਾਣ, ਉਚਾਰਨ, ਨਾਸਕੀ ਅੱਖਰ, ਮੁਕਤਾ ਸ਼ਬਦ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਮੂਲ ਅਧਾਰ ਮਜ਼ਬੂਤ ਹੋ ਸਕੇ।

ਕਲਗੀਧਰ ਇੰਟਰਨੈਸ਼ਨਲ ਸਕੂਲ

ਸਿਲੇਬਸ

9 ਖੇਤਰਾਂ ਦੇ 25 ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ

ਅਸੀਂ ਸਭ ਤੋਂ ਵੱਡੇ ਸਕੂਲਾਂ ਵਿੱਚੋਂ ਇੱਕ ਹਾਂ।

ਕਲਗੀਧਰ ਇੰਟਰਨੈਸ਼ਨਲ ਸਕੂਲ ਦੀ ਸਥਾਪਨਾ ਸਿੱਖ ਇਤਿਹਾਸ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਬਣਾਉਣ ਦੇ ਉੱਤਮ ਉਦੇਸ਼ ਨਾਲ ਕੀਤੀ ਗਈ ਹੈ, ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ, ਸਕੂਲ ਬੱਚਿਆਂ ਨੂੰ ਇੱਕ ਸਿੱਖਿਅਤ ਅਤੇ ਪ੍ਰਗਤੀਸ਼ੀਲ ਆਕਾਰ ਦੇਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਹੈ। ਕਲਗੀਧਰ ਇੰਟਰਨੈਸ਼ਨਲ ਸਕੂਲ ਇੱਕ ਖੁਦਮੁਖਤਿਆਰ ਸੰਸਥਾ ਹੈ। ਸਕੂਲ ਨੇ ਆਪਣੀ ਸਿੱਖਿਆ ਦੇ ਜ਼ੋਰ ਤੇ ਦੇਸ਼ਾ ਵਿਦੇਸ਼ਾਂ ਵਿੱਚ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਵੱਡੀਆਂ ਉਚਾਈਆਂ ਪ੍ਰਾਪਤ ਕੀਤੀਆਂ ਹਨ । ਕਲਗੀਧਰ ਸਕੂਲ ਨਾ ਸਿਰਫ ਸਿੱਖਿਆ ਵਿੱਚ ਉੱਤਮ ਹੈ ਬਲਕਿ ਸੱਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਾ ਇਤਿਹਾਸ ਬਾਰੇ ਦੱਸਣਾ ਪੰਜਾਬ ਤੇ ਪੰਜਾਬ ਦੀ ਮਿੱਟੀ ਨਾਲ ਦੇਸ਼ਾ ਵਿਦੇਸ਼ਾਂ ਵਿੱਚ ਬੈਠੇ ਸਾਡੇ ਲੋਕਾਂ ਨੂੰ ਜੋੜ ਕੇ ਰੱਖਦਾ ਹੈ , ਕਲਗੀਧਰ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੂੰ ਹਰ ਭਾਸ਼ਾ ਹਰ ਤਰ੍ਹਾਂ ਦੇ ਵਿਸ਼ਿਆਂ ਉੱਪਰ ਕਲਾਸ ਦੇਣ ਵਿੱਚ ਕਾਮਯਾਬ ਸਕੂਲ ਹੈ ।

ਗੁਰਸ਼ਾਨ ਸਿੰਘ
ਗੁਰਸ਼ਾਨ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਮੇਰਾ ਬੇਟਾ ਗੁਰਸ਼ਾਨ ਸਿੰਘ ਡੇਢ ਸਾਲ ਤੋਂ ਕਲਗੀਧਰ ਇੰਟਰਨੈਸ਼ਨਲ ਸਕੂਲ ਵਿੱਚ ਪੰਜਾਬੀ ਪੜ੍ਹਦਾ ਹੈ। ਮੈਂ ਕਲਗੀਧਰ ਇੰਟਰਨੈਸ਼ਨਲ ਸਕੂਲ ਤੋਂ ਬਹੁਤ ਖੁਸ਼ ਆ ਕਿਉਂ ਕਿ ਇਸ ਕਰਕੇ ਮੇਰੇ ਬੇਟੇ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਆਈ ਹੈ। ਮੈਂ ਉਮੀਦ ਕਰਦੀ ਆ ਕਿ ਕਲਗੀਧਰ ਇੰਟਰਨੈਸ਼ਨਲ ਸਕੂਲ ਨਾਲ ਹੋਰ ਵੀ ਬੱਚੇ ਜੁੜਨ। ਧੰਨਵਾਦ ਜੀ
ਪਿਤਾ ਦਾ ਨਾਮ: ਦਲਜੀਤ ਸਿੰਘ
ਮਾਤਾ ਦਾ ਨਾਮ: ਕੁਲਵਿੰਦਰ ਕੌਰ
ਇਟਲੀ

ਮਹਿਤਾਬ ਕੌਰ
ਮਹਿਤਾਬ ਕੌਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ, ਸਾਡੀ ਬੇਟੀ ਦਾ ਨਾਮ ਮਹਿਤਾਬ ਕੌਰ ਜੋ ਕਿ ਕਲਗੀਧਰ ਇੰਟਰਨੈਸ਼ਨਲ ਸਕੂਲ ਵਿੱਚ ਪੰਜਾਬੀ ਸਿੱਖਦੀ ਹੈ। ਕਲਗੀਧਰ ਇੰਟਰਨੈਸ਼ਨਲ ਸਕੂਲ ਦਾ ਇਹ ਬਹੁਤ ਵਧੀਆ ਉਪਹਾਲਾ ਹੈ। ਅਸੀ ਅਰਦਾਸ ਕਰਦੇ ਹਾਂ ਵਾਹਿਗੁਰੂ ਇਹ ਸਕੂਲ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ਧੰਨਵਾਦ ਜੀ
ਪਿਤਾ ਦਾ ਨਾਮ: ਅਮਰੀਕ ਸਿੰਘ
ਮਾਤਾ ਦਾ ਨਾਮ: ਸਰਬਜੀਤ ਕੌਰ
ਸਵਿਟਜ਼ਰਲੈਂਡ

ਜਪਨਾਮ ਸਿੰਘ
ਜਪਨਾਮ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਬਹੁਤ ਫਤਹਿ, ਮੇਰੇ ਪੁੱਤਰ ਦਾ ਨਾਮ ਜਪਨਾਮ ਸਿੰਘ ਹੈ, ਅਪਣੀ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਸਾਡਾ ਪੁੱਤਰ ਕਲਗੀਧਰ ਇੰਟਰਨੈਸ਼ਨਲ ਸਕੂਲ ਵਿੱਚ ਪੰਜਾਬੀ ਸਿੱਖਦਾ ਹੈ। ਵਾਹਿਗੁਰੂ ਜੀ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ ਸਾਰੇ ਮੇਮ੍ਬਰਾਂ ਨੂੰ ਸਾਰੇ ਅਧਿਆਪਕ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ। ਧੰਨਵਾਦ ਜੀ 🙏
ਪਿਤਾ ਦਾ ਨਾਮ: ਜਸਵੀਰ ਸਿੰਘ
ਮਾਤਾ ਦਾ ਨਾਮ: ਅਮਦੀਪ ਕੌਰ
ਇਟਲੀ

ਸਕੂਲ ਦੇ ਸਮਾਗਮਾਂ ਵਿੱਚ ਪਹੁੰਚੇ ਵੱਖ ਵੱਖ ਬੁਲਾਰਿਆਂ ਦੀਆਂ ਕੁਝ ਝਲਕੀਆਂ 

4 ਜਨਵਰੀ 2025 ਨੂੰ ਪੰਜਾਬੀ ਪ੍ਰੀਖਿਆ

ਗੁਰਦੁਆਰਾ ਗੁਰੂ ਨਾਨਕ ਦਰਬਾਰ
ਮੋਡੇਨਾ ਦਾ ਕੈਸਟਲਫ੍ਰੈਂਕੋ ਐਮਿਲਿਆ ਸੂਬਾ

ਦਾਖਲਾ ਸੂਚਨਾ

ਕਲਗੀਧਰ ਇੰਟਰਨੈਸ਼ਨਲ ਸਕੂਲ ਵਿੱਚ ਨਵੇਂ ਵਿਦਿਆਰਥੀਆਂ ਦਾ ਦਾਖਲਾ

15 ਜੂਨ 2024 ਨੂੰ ਪੰਜਾਬੀ ਪ੍ਰੀਖਿਆ

ਗੁਰਦੁਆਰਾ ਨੋਵੇਲਾਰਾ ਰੈਜੀਓ ਐਮੀਲਾ 

ਕਲਗੀਧਰ ਇੰਟਰਨੈਸ਼ਨਲ ਸਕੂਲ ਦੀਆਂ ਲਾਈਵ ਜਮਾਤਾਂ

ਕਲਗੀਧਰ ਇੰਟਰਨੈਸ਼ਨਲ ਸਕੂਲ ਦੀਆਂ ਲਾਈਵ ਜਮਾਤਾਂ

ਕੁਲਜੀਤ ਸਿੰਘ

ਗੁਰਿੰਦਰ ਸਿੰਘ

ਸਾਡੇ ਚਾਂਸਲਰ ਅਤੇ ਅਧਿਆਪਕ

ਚਾਂਸਲਰ ਅਤੇ ਅਧਿਆਪਕ

ਕਲਗੀਧਰ ਇੰਟਰਨੈਸ਼ਨਲ ਸਕੂਲ ਦੀ ਸਥਾਪਨਾ ਸਿੱਖ ਇਤਿਹਾਸ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਬਣਾਉਣ ਦੇ ਉੱਤਮ ਉਦੇਸ਼ ਨਾਲ ਕੀਤੀ ਗਈ ਹੈ, ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ, ਸਕੂਲ ਬੱਚਿਆਂ ਨੂੰ ਇੱਕ ਸਿੱਖਿਅਤ ਅਤੇ ਪ੍ਰਗਤੀਸ਼ੀਲ ਆਕਾਰ ਦੇਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਹੈ। ਕਲਗੀਧਰ ਇੰਟਰਨੈਸ਼ਨਲ ਸਕੂਲ ਇੱਕ ਖੁਦਮੁਖਤਿਆਰ ਸੰਸਥਾ ਹੈ। ਸਕੂਲ ਨੇ ਆਪਣੀ ਸਿੱਖਿਆ ਦੇ ਜ਼ੋਰ ਤੇ ਦੇਸ਼ਾ ਵਿਦੇਸ਼ਾਂ ਵਿੱਚ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਵੱਡੀਆਂ ਉਚਾਈਆਂ ਪ੍ਰਾਪਤ ਕੀਤੀਆਂ ਹਨ । ਕਲਗੀਧਰ ਸਕੂਲ ਨਾ ਸਿਰਫ ਸਿੱਖਿਆ ਵਿੱਚ ਉੱਤਮ ਹੈ ਬਲਕਿ ਸੱਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਾ ਇਤਿਹਾਸ ਬਾਰੇ ਦੱਸਣਾ ਪੰਜਾਬ ਤੇ ਪੰਜਾਬ ਦੀ ਮਿੱਟੀ ਨਾਲ ਦੇਸ਼ਾ ਵਿਦੇਸ਼ਾਂ ਵਿੱਚ ਬੈਠੇ ਸਾਡੇ ਲੋਕਾਂ ਨੂੰ ਜੋੜ ਕੇ ਰੱਖਦਾ ਹੈ , ਕਲਗੀਧਰ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੂੰ ਹਰ ਭਾਸ਼ਾ ਹਰ ਤਰ੍ਹਾਂ ਦੇ ਵਿਸ਼ਿਆਂ ਉੱਪਰ ਕਲਾਸ ਦੇਣ ਵਿੱਚ ਕਾਮਯਾਬ ਸਕੂਲ ਹੈ ।

ਸਾਡੀਆਂ ਕਲਾਸਾਂ ਜਾਂ ਵਿਸ਼ੇ

ਅਤੇ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਬਾਰੇ ਮੁੱਢਲੀ ਜਾਣਕਾਰੀ |

ਸੰਚਾਰ ਹੁਨਰ
90%
ਵਧੀਆ ਅਧਿਆਪਕ
95%
ਵਧੀਆ ਪ੍ਰਦਰਸ਼ਨ
98%

ਸਾਡੇ ਚਾਂਸਲਰ ਅਤੇ ਅਧਿਆਪਕ

ਚਾਂਸਲਰ ਅਤੇ ਅਧਿਆਪਕ

ਕਲਗੀਧਰ ਇੰਟਰਨੈਸ਼ਨਲ ਸਕੂਲ ਦੇ ਚਾਂਸਲਰ ਅਤੇ ਅਧਿਆਪਕ ਬਹੁਤ ਹੀ ਸਮਰਪਿਤ, ਗਿਆਨਵਾਨ ਅਤੇ ਅਨੁਸ਼ਾਸਨਤਮਕ ਹਨ। ਇਥੇ ਦੇ ਅਧਿਆਪਕ ਸਿਰਫ ਪਾਠ ਪੜ੍ਹਾਉਣ ਵਿਚ ਹੀ ਨਹੀਂ, ਸਗੋਂ ਬੱਚਿਆਂ ਵਿੱਚ ਆਤਮ ਵਿਸ਼ਵਾਸ, ਨੈਤਿਕ ਮੁੱਲ ਅਤੇ ਚੰਗੇ ਸੰਸਕਾਰ ਪੈਦਾ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹ ਵਿਦਿਆਰਥੀਆਂ ਨੂੰ ਇੱਕ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਮਾਹੌਲ ਪ੍ਰਦਾਨ ਕਰਦੇ ਹਨ। ਚਾਂਸਲਰ ਜੀ ਦੀ ਅਗਵਾਈ ਹੇਠ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਅਧਿਆਪਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀ ਹਰ ਵਿਸ਼ੇ ਵਿਚ ਮਹਿਰ ਹੋਣ — ਚਾਹੇ ਉਹ ਭਾਸ਼ਾ ਹੋਵੇ, ਇਤਿਹਾਸ ਜਾਂ ਹੋਰ ਕੋਈ ਗਿਆਨ ਵਾਲਾ ਖੇਤਰ। ਬੱਚਿਆਂ ਨੂੰ ਬਹੁਤ ਹੀ ਅਸਾਨ ਅਤੇ ਦਿਲਚਸਪ ਢੰਗ ਨਾਲ ਪੜ੍ਹਾਇਆ ਜਾਂਦਾ ਹੈ, ਜਿਸ ਨਾਲ ਉਹਨਾਂ ਵਿੱਚ ਸਿੱਖਣ ਦੀ ਉਤਸ਼ੁਕਤਾ ਬਣੀ ਰਹਿੰਦੀ ਹੈ। ਕਲਗੀਧਰ ਸਕੂਲ ਆਪਣੇ ਅਧਿਆਪਕਾਂ ਦੀ ਮਹਿਨਤ ਅਤੇ ਲਗਨ ਕਾਰਨ ਅੱਜ ਇੱਕ ਆਦਰਸ਼ ਸਿੱਖਿਆ ਸੰਸਥਾ ਵਜੋਂ ਜਾਣਿਆ ਜਾਂਦਾ ਹੈ।

ਲੋਰਮ ਇਪਸਮ ਡੋਲੋਰ ਸਿਟ ਐਮੇਟ, ਕੌਨਸੀਟੇਟਿਊਰ ਐਡਿਪਿਸਿੰਗ ਐਲੀਟ। ਉਤ ਐਲੀਟ ਟੈਲਸ, ਲੁਕਟੁਸ ਨੇਕ ਉਲਾਮਕੌਰਪਰ ਮੈਟਿਸ ਪਲਵਿਨਾਰ ਡੈਪੀਬਸ।ਲੋਰਮ ਇਪਸਮ ਡੋਲੋਰ ਸਿਟ ਐਮੇਟ, ਕੌਨਸੀਟੇਟਿਊਰ ਐਡਿਪਿਸਿੰਗ ਐਲੀਟ। 

ਲੋਰਮ ਇਪਸਮ ਡੋਲੋਰ ਸਿਟ ਐਮੇਟ, ਕੌਨਸੀਟੇਟਿਊਰ ਐਡਿਪਿਸਿੰਗ ਐਲੀਟ। ਉਤ ਐਲੀਟ ਟੈਲਸ, ਲੁਕਟੁਸ ਨੇਕ ਉਲਾਮਕੌਰਪਰ ਮੈਟਿਸ ਪਲਵਿਨਾਰ ਡੈਪੀਬਸ।ਲੋਰਮ ਇਪਸਮ ਡੋਲੋਰ ਸਿਟ ਐਮੇਟ, ਕੌਨਸੀਟੇਟਿਊਰ ਐਡਿਪਿਸਿੰਗ ਐਲੀਟ। 

ਲੋਰਮ ਇਪਸਮ ਡੋਲੋਰ ਸਿਟ ਐਮੇਟ, ਕੌਨਸੀਟੇਟਿਊਰ ਐਡਿਪਿਸਿੰਗ ਐਲੀਟ। ਉਤ ਐਲੀਟ ਟੈਲਸ, ਲੁਕਟੁਸ ਨੇਕ ਉਲਾਮਕੌਰਪਰ ਮੈਟਿਸ ਪਲਵਿਨਾਰ ਡੈਪੀਬਸ।ਲੋਰਮ ਇਪਸਮ ਡੋਲੋਰ ਸਿਟ ਐਮੇਟ, ਕੌਨਸੀਟੇਟਿਊਰ ਐਡਿਪਿਸਿੰਗ ਐਲੀਟ।

ਵਧੀਆ ਅਧਿਆਪਕ
95%
ਵਧੀਆ ਪ੍ਰਦਰਸ਼ਨ
98%
ਸੰਚਾਰ ਹੁਨਰ
90%

ਪ੍ਰੋ. ਡਾ. ਮਾਈਕਲ ਸਾਈਮੰਡਸ, ਪੀ.ਐਚ.ਡੀ.

ਪ੍ਰੋ. ਡਾ. ਮਾਈਕਲ ਸਾਈਮੰਡਸ, ਪੀ.ਐਚ.ਡੀ.

ਪ੍ਰਾਪਤੀਆਂ